ਫਿਰੋਜਪੁਰ ਤੋਂ ਸੀਨੀਅਰ ਵਕੀਲ ਦਲਜੀਤ ਸਿੰਘ ਸੰਧੂ ਦਾ ਐਲਾਨ ਆਜ਼ਾਦ ਉਮੀਦਵਾਰ ਲੜਾਂਗਾ ਚੋਣ

ਫਿਰੋਜਪੁਰ ਦੇ ਵਕੀਲਾਂ ਵੱਲੋਂ ਲੋਕਤੰਤਰ ਦੀ ਪੂਰਨ ਬਹਾਲੀ ਵਾਸਤੇ ਐਡਵੋਕੇਟ ਸੰਧੂ ਨੂੰ ਮਿਲਿਆ ਸਮਰੱਥਨ

Update: 2019-04-26 11:18 GMT

ਫਿਰੋਜਪੁਰ 26 ਅਪ੍ਰੈਲ --- (SPECIAL COVERAGE NEWS BEAURO) 

ਆਪ ਪਾਰਟੀ ਚੋਂ ਅਸਤੀਫਾ ਦੇਣ ਮਗਰੋਂ

ਫਿਰੋਜਪੁਰ ਤੋਂ ਸੀਨੀਅਰ ਵਕੀਲ ਅਤੇ ਸਾਬਕਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ. ਦਲਜੀਤ ਸਿੰਘ ਸੰਧੂ ਨੇ ਅੱਜ ਆਪਣੇ ਅਨੇਕਾਂ ਸਾਥੀ ਸੀਨੀਅਰ ਵਕੀਲਾਂ ਸਮੇਤ ਇੱਕ ਹੰਗਾਮੀ ਬੈਠਕ ਕਰਨ ਉਪਰੰਤ ਅਤੇ ਵਿਰੋਧੀ ਪਾਰਟੀਆਂ ਦੀਆਂ ਨੀਤੀਆਂ ਵਿਰੁੱਧ ਬਗਾਵਤ ਕਰਦਿਆਂ

ਐਲਾਨ ਕੀਤਾ ਕਿ ਉਹ ਫਿਰੋਜਪੁਰ ਲੋਕਸਭਾ ਹਲਕੇ ਤੋਂ ਬਤੋਰ ਆਜ਼ਾਦ ਉਮੀਦਵਾਰ ਖੁੱਦ ਚੋਣ ਮੈਦਾਨ ਚ ਆ ਚੁੱਕੇ ਹਨ ਅਤੇ ਵਿਰੋਧੀ ਪਾਰਟੀਆਂ ਵਿਰੁੱਧ ਜੋਸ਼ੋ ਖਰੋਸ਼ ਨਾਲ ਚੋਣ ਲੜਨਗੇ ਅਤੇ ਫਿਰੋਜਪੁਰ ਲੋਕਸਭਾ ਹਲਕਾ ਜਿੱਤ ਕੇ ਸਿੱਧਾ ਸੰਸਦ ਪਹੁੰਚਣਗੇ ਉੰਨਾ SPECIAL COVERAGE NEWS ਨੂੰ ਜਾਰੀ ਬਿਆਨ ਚ ਅਤੇ ਗੱਲ ਬਾਤ ਦੌਰਾਨ ਕਿਹਾ ਕਿ ਆਜ਼ਾਦੀ ਮਿਲਣ ਤੋਂ ਬਾਅਦ ਮੌਕੇ ਦੇ ਹਾਕਮਾਂ ਨੇ ਪੰਜਾਬ ਨੂੰ ਘੁਣ ਵਾਂਗ ਖਾ ਲਿਆ ਹੈ ਤੇ ਖੋਖਲਾ ਕਰ ਦਿੱਤਾ ਹੈ

ਸੰਧੂ ਨੇ ਵੱਢਾ ਬਿਆਨ ਦਿੰਦਿਆਂ ਕਿਹਾ ਕਿ ਮੌਕਾ ਪ੍ਰਸਤ ਸਿਆਸੀ ਪਾਰਟੀਆਂ ਤੇ ਸਿਆਸਤਦਾਨ ਪਹਿਲਾਂ ਤੋਂ ਹੀ ਦੋਸਤਾਨਾ ਮੈਚ ਖੇਡਣ ਦੀ ਤਿਆਰੀ ਚ ਹਨ ਅਜਿਹੇ ਹਲਾਤਾਂ ਚ ਲੋਕਤੰਤਰ ਦੀ ਪੂਰਨ ਬਹਾਲੀ ਸੁਫਨਾ ਵੇਖਣ ਵਾਲੀ ਗੱਲ ਹੀ ਹੈ

ਸੰਧੂ ਹੋਰਾਂ ਦੱਸਿਆ ਕਿ ਜੱਦ ਉਹ ਆਪ ਪਾਰਟੀ ਚ ਮਾਲਵਾ ਜੋਨ

ਦੇ ਲੀਗਲ ਸੈਲ ਦੇ ਜੋਨ ਇੰਚਾਰਜ ਸਨ ਤਾਂ ਪੂਰੇ ਲੋਕਸਭਾ ਹਲਕਾ ਫਿਰੋਜਪੁਰ ਅਤੇ ਅਸੈਂਬਲੀ ਹਲਕਿਆਂ ਚ ਉੰਨਾ ਨੇ ਇੱਕ ਬੇਹੱਦ ਵੱਢਾ ਸੰਗਠਨ ਤਿਆਰ ਕਰ ਲਿਆ ਸੀ, ਸੰਧੂ ਹੋਰਾਂ ਕਿਹਾ ਕਿ ਸਥਾਨਕ 500 ਪਿੰਡਾਂ ਚ ਤਾਂ ਮੇਰੀਆਂ ਰਿਸ਼ਤੇਦਾਰੀਆਂ ਹਨ, ਸਥਾਨਕ 1200 ਪਿੰਡਾਂ ਦੇ ਵੋਟਰਾਂ ਤੱਕ ਅੱਜ ਦੀ ਤਰੀਕ ਚ ਪਹੁੰਚ ਹੋ ਚੁੱਕੀ ਹੈ ਅਤੇ ਲੋਕਸਭਾ ਹਲਕਿਆਂ ਦੀਆਂ ਅਦਾਲਤਾਂ ਦੇ ਵਿਚੋਂ ਕੁਝ ਵਕੀਲਾਂ ਦੇ ਕਈ ਸੰਗਠਨ ਮੇਰੇ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਹਨ

ਸੰਧੂ ਨੇ ਕਿਹਾ ਕਿ ਜਲਦੀ ਹੀ ਮੈਂ ਬਤੋਰ ਆਜ਼ਾਦ ਉਮੀਦਵਾਰ ਕਾਗਜ ਦਾਖਲ ਕਰਨ ਜਾ ਰਿਹਾ ਅਤੇ ਫਿਰੋਜਪੁਰ ਵਿਚ ਆਪਣਾ ਦਫਤਰ ਖੋਲਣ ਵਾਸਤੇ ਉਦਘਾਟਨ ਕਰਾਂਗੇ

ਇਸ ਮੌਕੇ ਸੰਧੂ ਹੋਰਾਂ ਦੇ ਨਾਲ ਅਵਤਾਰ ਸਿੰਘ ਕੰਬੋਜ ਐਡਵੋਕੇਟ ਸਾਬਕਾ ਬਾਰ ਐਸੋਸੀਏਸ਼ਨ ਪ੍ਰਧਾਨ ,ਸੁਰੇਸ਼ ਬਜਾਜ ਸੀਨੀਅਰ ਵਕੀਲ ,ਹਰੀਚੰਦ ਕੰਬੋਜ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ,ਜਸਦੀਪ ਕੰਬੋਜ ਪ੍ਰਧਾਨ ਬਾਰ ਐਸੋਸੀਏਸ਼ਨ

ਫਿਰੋਜਪੁਰ ,ਅਸ਼ੋਕ ਰਹੇਜਾ ਸੀਨੀਅਰ ਐਡਵੋਕੇਟ ,ਐਚ ਐਲ ਛਾਬੜਾ ਸੀਨੀਅਰ ਐਡਵੋਕੇਟ ,ਵੀ ਕੇ ਮੰਡਾਹਰ ਵਕੀਲ

ਜੀਤ ਸਿੰਘ ਜੋਸ਼ਨ ਵਕੀਲ ,ਜਰਨੈਲ ਸਿੰਘ ਥਿੰਡ ਵਕੀਲ ,ਮਹਿੰਦਰ ਪਾਲ ਐਡਵੋਕੇਟ ,ਕੇ ਕੇ ਜਿੰਦਲ ਐਡਵੋਕੇਟ ਬੀ ਐਸ ਜਾਖਲ ਐਡਵੋਕੇਟ ,ਸੁਸ਼ੀਲ ਅਰੋੜਾ ਐਡਵੋਕੇਟ ,ਓ ਪੀ ਢੱਲ ,ਰਾਜਿੰਦਰ ਕੱਕੜ ਅਤੇ ਹੋਰ ਅਨੇਕਾਂ ਵਕੀਲ ਹਾਜਰ ਸਨ    

Tags:    

Similar News