FIROZPUR ( SPECIAL COVERAGE NEWS BEAURO )
ਫਿਰੋਜਪੁਰ ਦੇ ਨਾਮੀ ਤੇ ਸੀਨੀਅਰ ਵਕੀਲ ਦਲਜੀਤ ਸਿੰਘ ਸੰਧੂ ਹੋਰਾਂ ਨੇ ਅੱਜ ਕੁਝ ਚੁਣਿੰਦਾ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਐਲਾਨ ਕੀਤਾ ਕਿ ਮੈਂ ਕਿਸੇ ਵੀ ਸਿਆਸੀ ਪਾਰਟੀ ਚ ਸ਼ਾਮਿਲ ਨਹੀਂ ਹੋਵਾਂਗਾ ਉੰਨਾ ਕਿਹਾ ਕਿ ਫਿਰੋਜਪੁਰ ਲੋਕਸਭਾ ਹਲਕੇ ਚ ਜੋ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਉਹ ਸਭ ਝੂਠੀਆਂ ਹਨ ਮੈਂ ਅਤੇ ਮੇਰੇ ਸਾਰੇ ਸਾਥੀ ਕਿਸੇ ਵੀ ਸਿਆਸੀ ਪਾਰਟੀ ਚ ਸ਼ਾਮਿਲ ਨਹੀਂ ਹੋ ਰਹੇ ਨਾ ਹੀ ਹੋਵਾਂਗੇ ਸੰਧੂ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਿਆਸੀ ਪਾਰਟੀਆਂ ਤੋਂ ਆਮ ਅਤੇ ਖਾਸ ਵੋਟਰਾਂ ਦਾ ਮੋਹ ਭੰਗ ਹੋ ਚੁੱਕਿਆ ਹੈ ,ਕਥਿਤ ਭ੍ਰਿਸ਼ਟ ਲੀਡਰਾਂ ਨੇ ਸਿਆਸਤ ਨੂੰ ਵਪਾਰ ਬਣਾ ਕੇ ਰੱਖ ਦਿੱਤਾ ਹੈ ਸੰਧੂ ਨੇ ਭ੍ਰਿਸ਼ਟ ਲੀਡਰਾਂ ਅਤੇ ਭ੍ਰਿਸ਼ਟ ਅਫਸਰਾਂ ਉਤੇ ਇਲਜਾਮ ਲਾਉਂਦੀਆਂ ਕਿਹਾ ਕਿ ਰਾਜ ਦੀ 70 / 80 % ਆਮਦਨ ਵਾਲਾ ਮੇਵਾ ਇਹ ਭ੍ਰਿਸ਼ਟ ਹੀ ਛੱਕ ਰਹੇ ਹਨ ਅਤੇ ਸਫੈਦਪੋਸ਼ ਬਣ ਕੇ ਆਮ ਜਨਤਾ ਸਾਹਮਣੇ ਨਿਕਲਦੇ ਹਨ ਮੋਟੀਆਂ ਮੋਟੀਆਂ ਪੈਨਸ਼ਨਾਂ ਤੇ ਤਨਖਾਹਾ ਲੈ ਕੇ ਵੀ ਪੰਜਾਬ ਦੇ ਲੋਕਾਂ ਦਾ ਜਾਂ ਪੰਜਾਬ ਦਾ ਵਿਕਾਸ ਨਹੀਂ ਕੀਤਾ ਪੰਜਾਬ ਗੁਆਂਢੀ ਰਾਜਾਂ ਨਾਲੋਂ ਪਿੱਛੜ ਚੁੱਕਾ ਹੈ ਜੱਦ ਕਿ ਕਦੇ ਇਹ ਇੱਕ ਖੁਸ਼ਹਾਲ ਸਟੇਟ ਹੋਇਆ ਕਰਦੀ ਸੀ ਉੰਨਾ ਕਿਹਾ ਕਿ ਵੋਟਰ ਤਾਂ ਪਾਰਟੀਆਂ ਦੇ ਸਾਲਾਂ ਤੋਂ ਪੱਕੇ ਵੋਟਰ ਬਣ ਚੁੱਕੇ ਹਨ ਲੇਕਿਨ ਲੀਡਰ ਆਪਣੀਆਂ ਪਾਰਟੀਆਂ ਬਦਲ ਕੇ ਦੁੱਜੀਆਂ ਪਾਰਟੀਆਂ ਚ ਸ਼ਾਮਲ ਹੋ ਰਹੇ ਹਨ ਉੰਨਾ ਆਪਣੇ ਹਿਮਾਇਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅੰਤਰਆਤਮਾ ਦੀ ਅਵਾਜ ਸੁਨ ਕੇ ਵੋਟ ਪਾਉਣ ਅਤੇ ਸਹੀ ਉਮੀਦਵਾਰਾਂ ਨੂੰ ਮੌਕਾ ਦੇਣ ਜਿਕਰਯੋਗ ਹੈ ਕਿ ਸੀਨੀਅਰ ਐਡਵੋਕੇਟ ਦਲਜੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਚ ਬਤੋਰ ਮਾਲਵਾ ਜੋਨ ਇੰਚਾਰਜ ਕੰਮ ਕਰ ਚੁੱਕੇ ਹਨ ਤੇ ਪਾਰਟੀ ਨੂੰ ਅਸਤੀਫਾ ਦੇ ਕੇ ਅਲਵਿਦਾ ਵੀ ਕਹਿ ਚੁੱਕੇ ਹਨ ਸੰਧੂ ਹੋਰਾਂ ਕਿਹਾ ਕਿ ਦੇਸ਼ ਅੰਦਰ ਹੋਰ ਰਾਸ਼ਟਰ ਪੱਧਰੀ ਸਿਆਸੀ ਪਾਰਟੀਆਂ ਖੜੀਆਂ ਕਰਨੀਆਂ ਅੱਜ ਦੇ ਸਮੇ ਦੀ ਜਰੂਰਤ ਹੈ ਤਾਂ ਜੋ ਦੇਸ਼ ਨੂੰ ਭ੍ਰਸ਼ਟ ਲੀਡਰਾਂ ਤੋਂ ਮੁਕਤੀ ਮਿੱਲ ਸਕੇ