ਐਡਵੋਕੇਟ ਦਲਜੀਤ ਸਿੰਘ ਸੰਧੂ ਨੇ ਕਿਹੈ ਨਹੀਂ ਲੜਾਂਗਾ ਚੋਣ ਚੋਣ ਪ੍ਰਚਾਰ ਵਾਸਤੇ ਸਮਾਂ ਘੱਟ

Update: 2019-04-28 14:05 GMT

FIROZPUR 28 APRIL SPECIAL COVERAGE NEWS BEAURO

ਫਿਰੋਜਪੁਰ ਲੋਕਸਭਾ ਹਲਕੇ ਤੋਂ ਬਤੋਰ ਆਜ਼ਾਦ ਉਮੀਦਵਾਰ ਚੋਣ ਲੜਨ ਦੀ ਤਿਆਰੀ ਕਰ ਰਹੇ ਸੀਨੀਅਰ ਵਕੀਲ ਦਲਜੀਤ ਸਿੰਘ ਸੰਧੂ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਅੱਜ ਦੱਸਿਆ ਹੈ ਕਿ ਜਿਲੇ ਦੇ ਉਘੇ ਵਕੀਲਾਂ ਨਾਲ ਮੈਂ ਆਪਣੀ ਰਿਹਾਇਸ਼ ਤੇ ਮੀਟਿੰਗ ਕੀਤੀ ਹੈ ਤੇ ਸਾਰੇ ਵਕੀਲਾਂ ਨੇ ਵਿਚਾਰ ਵਟਾਂਦਰਾਂ ਕਰਨ ਉਪਰੰਤ ਰਾਏ ਕਾਇਮ ਕੀਤੀ ਹੈ ਕਿ ਚੋਣਾਂ ਵਾਸਤੇ ਬਹੁਤ ਹੀ ਘੱਟ ਸਮਾਂ ਬਾਕੀ ਹੈ ਤੇ ਚੋਣ ਹਲਕਾ ਬੇਹੱਦ ਲੰਮਾ ਚੋੜਾ ਹੋਣ ਕਰਕੇ ਚੋਣ ਮੁਹਿੰਮ ਨੂੰ ਪੂਰਾ ਨਹੀਂ ਕੀਤਾ ਜਾ ਸਕੇਗਾ ਇਸ ਵਾਸਤੇ ਫਿਲਹਾਲ ਚੋਣ ਲੜਨ ਦਾ ਫੈਸਲਾ ਟਾਲ ਦਿੱਤਾ ਹੈ ਜਿਕਰ ਯੋਗ ਹੈ ਕਿ ਦਲਜੀਤ ਸਿੰਘ ਸੰਧੂ ਸਥਾਨਕ ਅਦਾਲਤਾਂ ਚ ਸੀਨੀਅਰ ਵਕੀਲ ਹਨ ਤੇ ਲੋਕ ਸਭਾ ਚੋਣਾਂ ਚ ਆਜ਼ਾਦ ਉਮੀਦਵਾਰ ਲੜਨ ਦੀ ਘੋਸ਼ਣਾ ਉੰਨਾ ਅਖਬਾਰਾਂ ਰਾਹੀਂ ਕੀਤੀ ਸੀ ਲੇਕਿਨ ਹੁਣ ਉੰਨਾ ਆਪਣਾ ਫੈਸਲਾ ਬਦਲ ਲਿਆ ਹੈ 

Tags:    

Similar News